ਕੱਦੂ ਦੇ ਬੀਜ਼ 'ਚ ਜ਼ਿੰਕ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਕੇ ਪ੍ਰਜਨਨ ਸਮੱਰਥਾ ਨੂੰ ਵਧਾਉਂਦਾ ਹੈ। ਇਸ ਲਈ ਕੱਦੂ ਦੇ ਬੀਜਾਂ ਦੀ ਵਰਤੋਂ ਕਰਨੀ ਪੁਰਸ਼ਾਂ ਲਈ ਬਹੁਤ ਲਾਭਦਾਇਕ ਹੁੰਦੀ ਹੈ। ਪੁਰਸ਼ਾਂ 'ਚ ਜ਼ਿੰਕ ਕਮੀ ਨਾਲ ਸੈਕਸੁਅਲ ਹਾਰਮੋਨ ਟੈਸਟੋਸਟੇਰੋਨ ਘੱਟ ਬਣਦਾ ਹੈ। ਕੱਦੂ ਦੇ ਬੀਜਾਂ ਦੀ ਵਰਤੋਂ ਕਰਨ ਨਾਲ ਸੈਕਸ ਲਾਈਫ ਚੰਗੀ ਹੁੰਦੀ ਹੈ ਅਤੇ ਇਹ ਫਰਟੀਲਿਟੀ, ਪੋਟੇਂਸੀ ਅਤੇ ਸੈਕਸ ਡਰਾਈਵ ਨੂੰ ਵੀ ਵਧਾਉਂਦਾ ਹੈ। ਇਸ ਦੇ ਬੀਜਾਂ 'ਚ ਕਈ ਤਰ੍ਹਾਂ ਦੇ ਮਿਨਰਲਸ ਪਾਏ ਜਾਂਦੇ ਹਨ ਜਿਵੇਂ ਮੈਗਨੀਸ਼ੀਅਮ, ਪੋਟਾਸ਼ੀਅਮ, ਫਾਸਫੋਰਸ, ਜ਼ਿੰਕ, ਫਾਈਬਰ ਅਤੇ ਸੇਲੇਨਿਯਮ ਆਦਿ। ਸੇਲੇਨਿਯਮ ਐਂਟੀਆਕਸੀਡੈਂਟ ਦਾ ਕੰਮ ਕਰਦਾ ਹੈ ਜੋ ਸਰੀਰ ਨੂੰ ਫ੍ਰੀ ਸੈੱਲ ਡੈਮੇਜ ਤੋਂ ਬਚਾਉਂਦਾ ਹੈ। ਸੇਲੇਨਿਯਮ ਪੁਰਸ਼ਾਂ ਨੂੰ ਪ੍ਰੋਪਟ੍ਰੈਟ ਕੈਂਸਰ ਤੋਂ ਵੀ ਬਚਾਉਂਦਾ ਹੈ।
1. ਕੱਦੂ ਦੇ ਬੀਜ ਪ੍ਰੋਸਟ੍ਰੇਟ ਦੇ ਸਿਹਤ ਲਈ ਬਹੁਤ ਚੰਗਾ ਸਪਲੀਮੈਂਟ ਹੈ ਜੋ 2P8 5nlarged Prostrate ਨੂੰ ਠੀਕ ਕਰਨ ਦਾ ਕੰਮ ਕਰਦਾ ਹੈ।
2. ਕੱਦੂ ਦੇ ਬੀਜ ਅੰਤੜੀਆਂ 'ਚ ਪਾਏ ਜਾਣ ਵਾਲੇ ਕੀੜਿਆਂ ਜਿਵੇਂ ਕੀ ਟੇਪਵਾਰਮ ਆਦਿ ਨੂੰ ਖਤਮ ਕਰ ਦਿੰਦੇ ਹਨ।
3. ਇਨ੍ਹਾਂ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਇਹ ਕਫ ਨੂੰ ਘੱਟ ਕਰਕੇ ਸਰੀਰ ਨੂੰ ਇੰਫੈਕਸ਼ਨ ਤੋਂ ਬਚਾਉਂਦੇ ਹਨ।
ਗਰਮੀਆਂ 'ਚ ਸਵੀਟ ਕੋਰਨ ਖਾਣ ਦੇ ਫਾਇਦੇ ਕਰ ਦੇਣਗੇ ਤੁਹਾਨੂੰ ਹੈਰਾਨ
NEXT STORY